10 ਅਕਤੂਬਰ ਨੂੰ ਸੰਗਰੂਰ ਜਾਣ ਦੀ ਕੀਤੀ ਤਿਆਰੀ
ਚੰਡੀਗੜ (7.10.2026): ਵਰਿੰਦਰ ਕੁਮਾਰ ਬਿਊਰੋ ਚੀਫ
ਪੰਜਾਬ ਸਕੱਤਰੇਤ-2 ਚੰਡੀਗੜ ਵਿਖੇ ਅੱਜ ਮੁਲਾਜਮਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜੋਰਦਾਰ ਮੁਜਾਹਰਾ ਕੀਤਾ, ਜਿਸ ਵਿੱਚ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਹੋਈ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਦੀ ਅਗਵਾਈ ਹੇਠ ਸਿਵਲ ਸਕੱਤਰੇਤ ਦੀਆਂ ਸਾਰੀਆਂ ਮੁਲਾਜਮ ਜਥੇਬੰਦੀਆਂ ਨੇ ਅੱਜ ਦੀ ਰੈਲੀ ਵਿੱਚ ਸ਼ਮੂਲੀਅਤ ਕੀਤੀ, ਜਿਹਨਾਂ ਵਿੱਚ ਪੀ.ਐਸ.ਐਸ.ਕਾਡਰ ਐਸੋਸੀਏਸ਼ਨ, ਸਕੱਤਰੇਤ ਸਟਾਫ ਐਸੋਸੀਏਸ਼ਨ, ਪਰਸਨਲ ਸਟਾਫ ਐਸੋਸੀਏਸ਼ਨ, ਵਿੱਤੀ ਕਮਿਸ਼ਨਰਜ਼ ਸਕੱਤਰੇਤ ਸਟਾਫ ਐਸੋਸੀਏਸ਼ਨ, ਸਕੱਤਰੇਤ ਡਰਾਈਵਰ ਯੂਨੀਅਨ, ਦਰਜਾ ਚਾਰ ਸਟਾਫ ਐਸੋਸੀਏਸ਼ਨ ਅਤੇ ਪ੍ਰਹੁਣਚਾਰੀ ਵਿਭਾਗ ਸਟਾਫ ਐਸੋਸੀਏਸ਼ਨ ਦੇ ਆਗੂਆਂ ਨੇ ਆਵਾਜ਼ ਬੁਲੰਦ ਕੀਤੀ। ਰੈਲੀ ਦੀ ਗੂੰਜ ਜਦੋਂ ਸਕੱਤਰੇਤ ਦੀਆਂ ਸ਼ਾਖਾਵਾਂ ਅਤੇ ਅਫਸਰਾਂ ਦੇ ਕਮਰਿਆਂ ਤੱਕ ਪਹੁੰਚੀ ਤਾਂ ਤੁਰੰਤ ਸੈਂਕੜਿਆਂ ਦੀ ਗਿਣਤੀ ਵਿੱਚ ਮੁਲਾਜਮ ਆਪਮੁਹਾਰੇ ਰੈਲੀ ਵਿੱਚ ਪਹੁੰਚ ਗਏ ਅਤੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਨ ਲੱਗੇ।
ਮੁਲਾਜਮ ਆਗੂਆਂ ਨੇ ਇੱਕ ਆਵਾਜ਼ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗਲਤ ਨੀਤੀਆਂ ਦੀ ਨਿੰਦਾ ਕੀਤੀ ਜਿਨਾਂ ਕਰਕੇ ਮੁਲਾਜਮਾਂ ਦੇ ਹੱਕ ਮਾਰੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਸਰਕਾਰ ਵਿੱਚ ਮੁਲਾਜਮਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਲੈਣ ਲਈ ਹਾਈਕੋਰਟ ਜਾਣਾ ਪੈ ਰਿਹਾ ਅਤੇ ਮੁੱਖ ਸਕੱਤਰ ਨੂੰ ਵਾਰ ਵਾਰ ਪੇਸ਼ ਹੋਣਾ ਪੈ ਰਿਹਾ ਪ੍ਰੰਤੂ ਫਿਰ ਵੀ ਸਰਕਾਰ ਹਾਈਕੋਰਟ ਦਾ ਫੈਸਲਾ ਮੰਨਣ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਹਰੇਕ ਸਟੇਜ ਤੇ ਆਖਦੇ ਹਨ ਕਿ ਸਰਕਾਰ ਦੇ ਖਜਾਨੇ ਭਰੇ ਪਏ ਹਨ ਪ੍ਰੰਤੂ ਅਧਿਕਾਰੀ ਹਾਈਕੋਰਟ ਵਿੱਚ ਜਾ ਕੇ ਕੁੱਝ ਹੋਰ ਆਖਦੇ ਹਨ।
ਵੱਖ ਵੱਖ ਬੁਲਾਰਿਆਂ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੁਲਾਜਮ ਵਰਗ ਨੂੰ ਬਹੁਤ ਆਸਾਂ ਸਨ ਪ੍ਰੰਤੂ ਇਹ ਸਰਕਾਰ ਉਮੀਦਾਂ ਤੇ ਖਰੀ ਨਾ ਉਤਰੀ। ਇਸ ਪਾਰਟੀ ਦੇ ਆਗੂਆਂ ਨੇ ਵੋਟਾਂ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਮੁਲਾਜਮ ਪੱਕੇ ਕਰਨ, ਸਾਰੇ ਦਫਤਰਾਂ ਵਿੱਚ ਨਵੇਂ ਮੁਲਾਜਮ ਭਰਤੀ ਕਰਨ, ਪਿਛਲੀਆਂ ਸਰਕਾਰਾਂ ਵੱਲੋਂ ਸਾਲ 2015 ਅਤੇ 2020 ਦੌਰਾਨ ਨਵੇਂ ਭਰਤੀ ਮੁਲਾਜਮਾਂ ਲਈ ਨੁਕਸਾਨਦਾਇਕ ਪੱਤਰ ਵਾਪਿਸ ਲੈਣ, ਏ.ਸੀ.ਪੀ. ਸਕੀਮ ਖੋਲਣ, ਠੇਕੇਦਾਰੀ ਸਿਸਟਮ ਬੰਦ ਕਰਕੇ ਸਿੱਧੀ ਭਰਤੀ ਕਰਨ, ਮੁਲਾਜਮ ਧਰਨਾ ਮੁਕਤ ਪੰਜਾਬ ਬਣਾਉਣ ਸਬੰਧੀ ਬਹੁਤ ਸਾਰੇ ਵਾਅਦੇ ਕੀਤੇ ਸਨ ਪ੍ਰੰਤੂ ਹੁਣ ਪੂਰੇ ਕਰਨ ਤੋਂ ਭੱਜ ਰਹੇ ਹਨ, ਜਿਸ ਕਰਕੇ ਇਸ ਵਾਰ ਮੁਲਾਜਮ ਵਰਗ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਵੇਗਾ। ਇਸ ਸਬੰਧੀ ਪੰਜਾਬ ਦੇ ਸਾਰੇ ਮੁਲਾਜਮਾਂ ਨੂੰ ਲਾਮਬੰਦ ਕਰਨ ਲਈ 10 ਅਕਤੂਬਰ ਨੂੰ ਸੰਗਰੂਰ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਥੇ ਲੱਖਾਂ ਦੀ ਗਿਣਤੀ ਵਿੱਚ ਮੁਲਾਜਮ ਹੁਮ ਹੁਮਾ ਕੇ ਪਹੁੰਚਣਗੇ ਅਤੇ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਖਿਲਾਫ ਆਵਜ਼ ਬੁਲੰਦ ਕਰਨਗੇ।
ਅੱਜ ਦੀ ਇਸ ਰੈਲੀ ਨੂੰ ਸੁਖਚੈਨ ਸਿੰਘ ਖਹਿਰਾ, ਮਨਜੀਤ ਸਿੰਘ ਰੰਧਾਵਾ, ਸ਼ੁਸ਼ੀਲ ਕੁਮਾਰ ਫੌਜੀ, ਸਾਹਿਲ ਸ਼ਰਮਾ, ਮਿਥੁਨ ਚਾਵਲਾ, ਮਨਵੀਰ ਮਾਨਸਾ, ਸੰਦੀਪ ਕੁਮਾਰ, ਮਲਕੀਤ ਸਿੰਘ ਔਜਲਾ, ਜਸਬੀਰ ਕੌਰ, ਕੁਲਵੰਤ ਸਿੰਘ, ਅਲਕਾ ਚੋਪੜਾ, ਸਿਕੰਦਰ ਸਿੰਘ, ਬਲਰਾਜ ਸਿੰਘ ਦਾਊਂ, ਜਗਤਾਰ ਸਿੰਘ, ਬਜਰੰਗ ਯਾਦਵ ਅਤੇ ਕਈ ਹੋਰਨਾਂ ਨੇ ਸਬੰਧਨ ਕੀਤਾ ਅਤੇ ਸੰਗਰੂਰ ਰੈਲੀ ਨੂੰ ਸਫਲ ਬਣਾਉਣ ਦਾ ਹੋਕਾ ਦਿੱਤਾ।
10 ਅਕਤੂਬਰ ਨੂੰ ਸੰਗਰੂਰ ਜਾਣ ਦੀ ਕੀਤੀ ਤਿਆਰੀ
ਚੰਡੀਗੜ (7.10.2026): ਪੰਜਾਬ ਸਕੱਤਰੇਤ-2 ਚੰਡੀਗੜ ਵਿਖੇ ਅੱਜ ਮੁਲਾਜਮਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜੋਰਦਾਰ ਮੁਜਾਹਰਾ ਕੀਤਾ, ਜਿਸ ਵਿੱਚ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਹੋਈ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਦੀ ਅਗਵਾਈ ਹੇਠ ਸਿਵਲ ਸਕੱਤਰੇਤ ਦੀਆਂ ਸਾਰੀਆਂ ਮੁਲਾਜਮ ਜਥੇਬੰਦੀਆਂ ਨੇ ਅੱਜ ਦੀ ਰੈਲੀ ਵਿੱਚ ਸ਼ਮੂਲੀਅਤ ਕੀਤੀ, ਜਿਹਨਾਂ ਵਿੱਚ ਪੀ.ਐਸ.ਐਸ.ਕਾਡਰ ਐਸੋਸੀਏਸ਼ਨ, ਸਕੱਤਰੇਤ ਸਟਾਫ ਐਸੋਸੀਏਸ਼ਨ, ਪਰਸਨਲ ਸਟਾਫ ਐਸੋਸੀਏਸ਼ਨ, ਵਿੱਤੀ ਕਮਿਸ਼ਨਰਜ਼ ਸਕੱਤਰੇਤ ਸਟਾਫ ਐਸੋਸੀਏਸ਼ਨ, ਸਕੱਤਰੇਤ ਡਰਾਈਵਰ ਯੂਨੀਅਨ, ਦਰਜਾ ਚਾਰ ਸਟਾਫ ਐਸੋਸੀਏਸ਼ਨ ਅਤੇ ਪ੍ਰਹੁਣਚਾਰੀ ਵਿਭਾਗ ਸਟਾਫ ਐਸੋਸੀਏਸ਼ਨ ਦੇ ਆਗੂਆਂ ਨੇ ਆਵਾਜ਼ ਬੁਲੰਦ ਕੀਤੀ। ਰੈਲੀ ਦੀ ਗੂੰਜ ਜਦੋਂ ਸਕੱਤਰੇਤ ਦੀਆਂ ਸ਼ਾਖਾਵਾਂ ਅਤੇ ਅਫਸਰਾਂ ਦੇ ਕਮਰਿਆਂ ਤੱਕ ਪਹੁੰਚੀ ਤਾਂ ਤੁਰੰਤ ਸੈਂਕੜਿਆਂ ਦੀ ਗਿਣਤੀ ਵਿੱਚ ਮੁਲਾਜਮ ਆਪਮੁਹਾਰੇ ਰੈਲੀ ਵਿੱਚ ਪਹੁੰਚ ਗਏ ਅਤੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਨ ਲੱਗੇ।