ਧੂਰੀ, 12 ਅਕਤੂਬਰ ( ਵਰਿੰਦਰ ਕੁਮਾਰ ਬਿਊਰੋ ਚੀਫ ): ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਕਰਮ ਸਿੰਘ ਧਨੋਆ, ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾਈ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ, ਸੁਬਾਈ ਜਨਰਲ ਸਕੱਤਰ ਕੁਲਵਰਨ ਸਿੰਘ ਨੇ ਦੱਸਿਆ ਕਿ ਪੰਜਾਬ ਮੁਲਾਜ਼ਮ ਸਾਂਝਾ ਮੰਚ ਅਤੇ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਦੀ ਤਾਲਮੇਲ ਕਮੇਟੀ ਵੱਲੋਂ 10 ਅਕਤੂਬਰ ਨੂੰ ਸ਼ੰਗਰੂਰ ਵਿਖੇ ਕੀਤੀ ਗਈ ਮਹਾਂ ਰੈਲੀ ਵਿੱਚ ਪੰਜਾਬ ਸਟੇਟ ਪੈਨਸ਼ਨਰਜ਼ ਕੈਨਫੈਡਰੇਸਨ ਦੇ ਸੂਬੇ ਭਰ ਵਿਚੋ ਕੋਨੇ ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਾਫ਼ਲਿਆਂ ਦੇ ਰੂਪ ਵਿੱਚ ਪੈਨਸ਼ਨਰਜ਼ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪਹੁੰਚੇ ਸਮੂਹ ਪੈਨਸ਼ਨਰਾਂ ਦਾ ਧੰਨਵਾਦ ਕਰਦਿਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੇ ਹੈਂਕੜਬਾਜ ਵਤੀਰੇ ਵਿਰੁੱਧ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ ਹੈ।
ਧਨੋਆ ਅਤੇ ਅਰੋੜਾ ਨੇ ਕਿਹਾ ਕਿ ਜੇਕਰ ਹੁਣ ਵੀ ਮਹਿੰਗਾਈ ਭੱਤੇ ਦੀਆਂ ਕਿਸਤਾ ਅਤੇ ਬਕਾਏ ਨਾ ਦਿੱਤੇ ਗਏ, 2.59 ਦਾ ਗਣਾਂਕ ਲਾਗੂ ਨਾ ਕੀਤਾ ਗਿਆ ਅਤੇ ਹੋਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁਲਾਜ਼ਮ ਸਾਂਝਾ ਮੰਚ ਅਤੇ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ ਕਨਫੈਡਰੇਸ਼ਨ ਵੱਲੋਂ ਪੂਰਾ ਸਹਿਯੋਗ ਅਤੇ ਸ਼ਮੂਲੀਅਤ ਕੀਤੀ ਜਾਵੇਗੀ। ਕਨਫੈਰਸ਼ਨ ਦੇ ਆਗੂਆਂ ਨੇ ਦੱਸਿਆ ਕਿ ਅਤੇ ਹੁਣ ਸਰਕਾਰ ਨੂੰ ਸੋਚਣਾ ਪਵੇਗਾ ਕਿ ਆਉਣ ਵਾਲੀਆਂ ਵਿਧਾਨ ਸਭਾ 2027 ਦੀਆਂ ਚੋਣਾਂ ਤੋ ਪਹਿਲਾਂ ਮੁਲਾਜਮਾਂ ਅਤੇ ਪੈਨਸ਼ਨਰਾਂ ਨਾਲ ਕਿਸ ਤਰਾਂ ਦਾ ਵਤੀਰਾ ਅਪਣਾਉਣਾ ਹੈ, ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਮੰਗਾਂ ਨਾ ਮੰਨੀਆਂ ਤਾਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਖਮਿਆਜਾ ਭੁਗਤਣਾ ਪਵੇਗਾ। ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਜ਼ਿਲ੍ਹੇ ਦੇ ਜਨਰਲ ਸਕੱਤਰ ਦਰਸ਼ਨ ਸਿੰਘ ਨੌਰਥ,, ਵਿੱਤ ਸਕੱਤਰ ਕਰਨੈਲ ਸਿੰਘ ਸੇਖੋ, ਸੀਨੀਅਰ ਮੀਤ ਪ੍ਰਧਾਨ ਆਰ ਐਲ ਪਾਂਧੀ, ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ 9 ਯੁਨਿਟਾਂ ਜਿਨ੍ਹਾਂ ਵਿੱਚ ਸ਼ੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਸੀ ਜੋ ਕਿ ਰੈਲੀ ਦੇ ਮੁੱਖ ਪ੍ਰਬੰਧਕ ਸਨ,ਜਨਰਲ ਸਕੱਤਰ ਅਵਿਨਾਸ਼ ਸ਼ਰਮਾ, ਚੇਅਰਮੈਨ ਜੰਟ ਸਿੰਘ ਭੁੱਲਰ ਸੋਹੀਆਂ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਮੰਗਵਾਲ,ਹਰਵਿੰਦਰ ਸਿੰਘ ਭੱਠਲ, ਸੱਤਪਾਲ ਸਿੰਗਲਾ, ਲਾਭ ਸਿੰਘ, ਗੁਰਦੇਵ ਸਿੰਘ ਲੂੰਬਾ,ਨੰਦ ਲਾਲ ਮਲਹੋਤਰਾ, ਸ਼ੇਰ ਸਿੰਘ ਬਾਲੇਵਾਲ ਹਰਪਾਲ ਸਿੰਘ ਸੰਗਰੂਰੀ,ਪੂਰਨ ਚੰਦ ਬਾਘਾ,ਸੁਰਿੰਦਰ ਸਿੰਘ ਸੋਢੀ, ਕੰਵਲਜੀਤ ਸਿੰਘ, ਓਮਪ੍ਰਕਾਸ਼ ਕੀਪਰ,ਸੁਨਾਮ ਤੋ ਪ੍ਰਧਾਨ ਚੇਤ ਰਾਮ ਢਿੱਲੋ, ਜਨਰਲ ਸਕੱਤਰ , ਸਵਿੰਦਰ ਸਿੰਘ ਚੱਠਾ, ਮੇਵਾ ਸਿੰਘ ਚੱਠਾ, ਲਾਲ ਸਿੰਘ, ਬਹਾਦਰ ਸਿੰਘ, ਲਹਿਰਾਗਾਗਾ ਤੋ ਪ੍ਰਧਾਨ ਜਰਨੈਲ ਸਿਘ, ਜਨਰਲ ਸਕੱਤਰ ਮਦਨ ਲਾਲ ਗਰਗ,, ਧੂਰੀ ਦੇ ਪ੍ਰਧਾਨ ਸੁਖਦੇਵ ਸ਼ਰਮਾ,ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ, ਜਨਰਲ ਸਕੱਤਰ ਡਾ. ਅਮਰਜੀਤ ਸਿੰਘ, ਚਨਰਜੀਤ ਸਿੰਘ ਕੈਂਥ, ਭਵਾਨੀਗੜ ਤੋ ਪ੍ਰਧਾਨ ਸਤਨਾਮ ਸਿੰਘ ਸੰਧੂ, ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਜਿਲਾ ਸਕੱਤਰ ਜਨਰਲ ਸੁਖਦੇਵ ਸਿੰਘ ਭਵਾਨੀਗ਼਼ੜ, ਦਿੜਬਾ ਤੋ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਕ੍ਰਿਸ਼ਨ ਕੁਮਾਰ, ਜਨਰਲ ਸਕੱਤਰ ਕਸ਼ਮੀਰ ਸਿੰਘ ਰੋੜੇਵਾਲ, ਅਜੀਤ ਸਿੰਘ ਕੌਹਰੀਆਂ, ਜਸਵੰਤ ਸਿੰਘ ਰੋਗਲਾ, ਅਮਰਗੜ ਤੋ ਰਜਿੰਦਰ ਸਿੰਘ ਸਲਾਰ, ਤੇਜਾ ਸਿੰਘ, ਨਰਿੰਦਰਜੀਤ ਸਿੰਘ, ਸ਼ੇਰਪੁਰ ਤੋ ਵੇਦ ਸਿੰਘ ਸਿੱਧੂ,ਜਨਰਲ ਸਕੱਤਰ ਦੀਵਾਨ ਸਿਘ ਮਾਹਮਦਪੁਰ, ਮੂਨਕ ਤੋ ਪ੍ਰਧਾਨ ਮੇਘ ਸਿੰਘ, ਜਨਰਲ ਸਕੱਤਰ ਤੇਜਾ ਸਿੰਘ ਆਪਣੇ ਆਪਣੇ ਸਾਥੀਆਂ ਦੇ ਨਾਲ ਕਾਫਲੇ ਦੇ ਰੂਪ ਵਿੱਚ ਰੈਲੀ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਪਹੁੰਚੇ। ਸੁਬਾਈ ਆਗੂ ਰਾਜ ਕੁਮਾਰ ਅਰੋੜਾ ਵੱਲੋਂ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜੀ ਆਇਆਂ ਆਖਿਆ ਅਤੇ ਸਵਾਗਤ ਕੀਤਾ ਗਿਆ।

