ਸਰਬਾਂਗੀ ਲੇਖਕ ਕਾਂਝਲਾ ਦੀ ਪੰਜਵੀਂ ਮੌਲਿਕ ਪੁਸਤਕ ਕਹਾਣੀਆਂ ਅਤੇ ਹੱਡ ਬੀਤੀਆਂ ਦਾ ਲੋਕ ਅਰਪਣ

पंजाब

ਧੂਰੀ, 19 ਨਵੰਬਰ ( ਵਰਿੰਦਰ ਕੁਮਾਰ ਬਿਊਰੋ ਚੀਫ ): ਜਿਲਾ ਭਾਸ਼ਾ ਅਫਸਰ,ਦਫਤਰ ਸੰਗਰੂਰ ਵੱਲੋਂ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਫਿਜੀਕਲ ਕਾਲਜ ਦੇ ਐਡੀਟੋਰੀਅਮ ਵਿਚ ਪੰਜਾਬੀ ਮਾਂ ਬੋਲੀ ਦੀ ਪ੍ਰਫੁਲਤਾ ਲਈ ਮਨਾਏ ਜਾ ਰਹੇ ਨਵੰਬਰ ਮਾਹ-2026 ਸਮਾਗਮਾ ਦੀ ਲੜੀ ਅਧੀਨ ਸਮਾਗਮ ਰਚਾਇਆ ਗਿਆ ਜਿਸ ਵਿਚ ਪ੍ਰਸਿੱਧ ਕਹਾਣੀ-ਨਾਵਲਕਾਰ ਸ੍ਰੀ ਜਸਵੀਰ ਰਾਣਾ ਦਾ ਰੂਬਰੂ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੌਰਾਨ ਮਾਂ ਬੋਲੀ ਪੰਜਾਬੀ ਦੇ ਜਾਣੇ ਪਛਾਣੇ ਸਰਬਾਂਗੀ ਲੇਖਕ ਅਤੇ ਸਾਹਿਤ ਸਭਾ ਰਜਿ ਧੂਰੀ ਦੇ ਸਾਬਕਾ ਪ੍ਰਧਾਨ ਸ੍ਰੀ ਰਣਜੀਤ ਆਜ਼ਾਦ ਕਾਂਝਲਾ (ਸੇਵਾ ਮੁਕਤ ਲੈਕਚਰਾਰ) ਦੀ ਪੰਜਵੀਂ ਮੌਲਿਕ ਪੁਸਤਕ ਕਹਾਣੀਆਂ ਅਤੇ ਹੱਡ ਬੀਤੀਆਂ ਦਾ ਸਮੁੱਚੇ ਪ੍ਰਧਾਨਗੀ ਮੰਡਲ ਐਸ. ਡੀ. ਐੱਮ. ਸੰਗਰੂਰ ਸ੍ਰੀ ਸਤੀਸ਼ ਕੁਮਾਰ, ਪਵਨ ਹਰਚੰਦਪੁਰੀ (ਪ੍ਰਧਾਨ ਕੇ. ਪੰ. ਲੇ. ਸਭਾ ( ਸੇਖੋਂ), ਡਾ.ਭਗਵੰਤ ਸਿੰਘ (ਪ੍ਰਧਾਨ, ਪੰਜਾਬੀ ਸਾਹਿਤ ਸਭਾ,ਸੰਗਰੂਰ), ਉੱਘੇ ਗਾਇਕ ਗੁਰਦਿਆਲ ਸਿੰਘ ਨਿਰਮਾਣ, ਸ੍ਰੀ ਜਸਵੀਰ ਸਿੰਘ ਰਾਣਾ (ਕਹਾਣੀ ਤੇ ਨਾਵਲਕਾਰ), ਅਕਸ਼ਦੀਪ ਸਿੰਘ,ਦਲਬਾਰ ਸਿੰਘ ਚੱਠੇ (ਪ੍ਰਧਾਨ ਸਾਹਿਤ ਸਦਨ, ਸੰਗਰੂਰ),ਸ੍ਰੀ ਮਤੀ ਰਾਬੀਆ ਮੈਮ (ਜਿਲਾ ਭਾਸ਼ਾ ਅਫਸਰ,ਸੰਗਰੂਰ), ਮਹੰਤ ਪ੍ਰੀਤੀ ਜੀ, ਸੰਤੋਖ ਸਿੰਘ ਸੁੱਖੀ (ਸਹਾਇਕ ਡਾਇਰੈਕਟਰ ਭਾ. ਵਿ. ਪੰ. ਪਟਿਆਲਾ) ਵੱਲੋਂ ਤਾੜੀਆਂ ਦੀ ਗੂੰਜ ਵਿਚ ਲੋਕ ਅਰਪਣ ਕੀਤਾ ਗਿਆ ਤੇ ਹਾਜ਼ਰੀਨ ਨੇ ਸ੍ਰੀ ਕਾਂਝਲਾ ਨੂੂੰ ਮੁਬਾਰਕਬਾਦ ਦਿੱਤੀ ਤੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸ੍ਰੀ ਕਾਂਝਲਾ ਨੇ ਕਵੀ ਦਰਬਾਰ ਵਿਚ ਵੀ ਸਮੂਲੀਅਤ ਕਰਕੇ ਵੀ ਬੱਲੇ ਬੱਲੇ ਕਰਵਾਈ।

Leave a Reply

Your email address will not be published. Required fields are marked *