ਧੂਰੀ, 19 ਨਵੰਬਰ ( ਵਰਿੰਦਰ ਕੁਮਾਰ ਬਿਊਰੋ ਚੀਫ ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ ) ਧੂਰੀ ਵਿਖੇ 13 ਨਵੰਬਰ 2026 ਤੋਂ 19 ਨਵੰਬਰ ਤੱਕ ਚਲ ਰਹੇ ਐਨ ਐਸ ਕੈਂਪ ਦੌਰਾਨ ਬੱਚੀਆਂ ਨੂੰ ਰੋਜ਼ਾਨਾ ਕਿਸੇ ਨਾਮਵਰ ਹਸਤੀ ਦੇ ਰੂਬਰੂ ਕੀਤਾ ਜਾਂਦਾ ਹੈ। ਇਸੇ ਕੜੀ ਤਹਿਤ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਰਿਟਾਇਰਡ ਮੈਨੇਜ਼ਰ ਅਤੇ ਉੱਘੇ ਸਾਹਿਤਕਾਰ ਸ਼ੀ੍ ਜਗਦੇਵ ਸ਼ਰਮਾ ਨੇ ਵਾਲੰਟੀਅਰ ਬੱਚੀਆਂ ਨਾਲ ਸੰਵਾਦ ਰਚਾਇਆ ਅੱਜ ਦਾ ਵਿਸ਼ਾ ਸੀ, ਸਾਈਬਰ ਕਰਾਈਮ ਤੋਂ ਬਚਣ ਦੇ ਤਰੀਕੇ ਅਤੇ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਲਈ ਬੈਂਕਾਂ ਦੀਆਂ ਕਰਜ਼ ਸਕੀਮਾਂ ਦੇ ਵੇਰਵੇ। ਵਿਦਿਆਰਥੀਆਂ ਨੇ ਇਕਾਗਰ ਚਿੱਤ ਹੋ ਕੇ ਬੁਲਾਰੇ ਨੂੰ ਸੁਣਿਆ ਅਤੇ ਮਹੱਤਵਪੂਰਨ ਨੁਕਤੇ ਨੋਟ ਕੀਤੇ। ਪਹਿਲਾਂ ਮਹਿਮਾਨ ਨੇ ਬੱਚੀਆਂ ਦੁਆਰਾ ਤਿਆਰ ਕੀਤੇ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ ਅਤੇ ਬੱਚੀਆਂ ਦੇ ਉਤਸਾਹ ਦੀ ਸਲਾਘਾ ਕੀਤੀ। ਸ਼ੀ੍ ਰਾਮ ਚੰਦ ਸ਼ਰਮਾ, ਰਿਟਾਇਰਡ ਲੈਕਚਰਾਰ ਨੇ ਵਿਸ਼ੇਸ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ। ਸਕੂਲ ਦੇ ਵਾਈਸ ਪਿੰਸੀਪਲ ਸ਼ੀ੍ ਅਵਤਾਰ ਸਿੰਘ ਨੇ ਮਹਿਮਾਨ ਦਾ ਤੁਆਰਫ ਕਰਵਾਇਆ। ਕੈਂਪ ਪ੍ਰਬੰਧਕ, ਸ਼ੀ੍ ਮਤੀ ਸਰਬਜੀਤ ਕੌਰ ਜੀ ਦਾ ਸਹਿਯੋਗ ਸਲਾਘਾ ਪੂਰਨ ਰਿਹਾ। ਅਖੀਰ ਵਿੱਚ ਪਿੰਸੀਪਲ ਸੀ੍ ਗੁਰਵਿੰਦਰ ਸਿੰਘ ਨੇ ਚਰਿੱਤਰ ਨਿਰਮਾਣ ਤੇ ਜ਼ੋਰ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।

