ਮਾਈਭਾਰਤ ਗੁਰਦਾਸਪੁਰ ਵੱਲੋਂ ਪ੍ਰਸੰਨਚੇਤਸ ਫਾਉਂਡੇਸ਼ਨ ਦੇ ਸਹਿਯੋਗ ਨਾਲ ਪਸ਼ੂਆਂਹਾਰ ਵੰਡ ਕੈਂਪ ਦਾ ਆਯੋਜਨ ਕੀਤਾ ਗਿਆ।
15 ਸਤੰਬਰ, ਗੁਰਦਾਸਪੁਰ।
(ਸੋਨੂੰ, ਰਵਿੰਦਰ)
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੜ ਨਾਲ ਪ੍ਰਭਾਵਿਤ ਲੋਕਾਂ ਦੁਆਰਾ ਭੋਗੀਆ ਜਾ ਰਹੀਆਂ ਮੁਸਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਈਭਾਰਤ ਗੁਰਦਾਸਪੁਰ ਵੱਲੋਂ ਪ੍ਰਸੰਨਚੇਤਸ ਫਾਉਂਡੇਸ਼ਨ ਦੇ ਸਹਿਯੋਗ ਨਾਲ ਪਸ਼ੂਆਂਹਾਰ ਵੰਡ ਕੈਂਪ ਦਾ ਆਯੋਜਨ ਕੀਤਾ ਗਿਆ ਤਾਂ ਜੋ ਪਸ਼ੂਆਂ ਦੀ ਭਲਾਈ ਯਕੀਨੀ ਬਣਾਈ ਜਾ ਸਕੇ। ਇਸ ਪਹਿਲ ਦਾ ਉਦੇਸ਼ ਪ੍ਰਭਾਵਿਤ ਪਰਿਵਾਰਾਂ ਦੀ ਤੁਰੰਤ ਜ਼ਰੂਰਤਾਂ ਨੂੰ ਪੂਰਾ ਕਰਨਾ ਅਤੇ ਹਾਲੀਆ ਹੜ ਨਾਲ ਉਭਰੀਆਂ ਚੁਣੋਤੀਆਂ ਨੂੰ ਪਾਰ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕਰਨਾ ਹੈ। ਇਸ ਸਮੇਂ ਲੋਕਾਂ ਨੂੰ ਪਸ਼ੂਆਂ ਦੀਆਂ ਕੀਟਨਾਸ਼ਕ ਦਵਾਈਆਂ ਵੀ ਮੁਹਾਈਆ ਕਰਵਾਈਆਂ ਗਈਆਂ।