ਸ ਦਰਸ਼ਨ ਸਿੰਘ ਟਾਹਲੀ ਨੇ ਚੇਅਰਮੈਨ ਵਜੋਂ ਆਪਣਾ ਅਹੁਦਾ ਸੰਭਾਲਿਆ

ਐਡਵੋਕੇਟ ਅਮਰੀਕ ਸਿੰਘ ਸੈਣੀ ਨੇ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ।
ਅੱਜ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਦਫ਼ਤਰ ਵਿੱਚ ਹੋਏ ਇਕ ਭਰਵੇਂ ਸਮਾਗਮ ਵਿੱਚ ਜਲੰਧਰ ਦੇ ੳਘੇ ਵਕੀਲ ਅਤੇ ਸਮਾਜ ਸੇਵਕ ਸ. ਅਮਰੀਕ ਸਿੰਘ ਸੈਣੀ ਨੇ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਉੱਥੇ ਨਾਲ ਹੀ ਸ ਦਰਸ਼ਨ ਸਿੰਘ ਟਾਹਲੀ ਨੇ ਚੇਅਰਮੈਨ ਵਜੋਂ ਆਪਣਾ ਅਹੁਦਾ ਸੰਭਾਲਿਆ ਇਸ ਮੌਕੇ ਤੇ ਹਾਜ਼ਰ ਸਖਸ਼ੀਅਤਾਂ ਵਿੱਚ ਸ਼੍ਰੀ ਮਤੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੇਦਰ, ਸ. ਬਲਕਾਰ ਸਿੰਘ ਵਿਧਾਇਕ ਕਰਤਾਰਪੁਰ , ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸ. ਜਸਪ੍ਰੀਤ ਸਿੰਘ ਸੈਣੀ ਸ੍ਰੀ ਪਵਨ ਟੀਨੂ ਜੀ ਹਲਕਾ ਇੰਚਾਰਜ ਆਦਮਪੁਰ, ਸ਼੍ਰੀ ਮਤੀ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ , ਸ਼੍ਰੀ ਪਿੰਦਰ ਪੰਡੋਰੀ ਹਲਕਾ ਇੰਚਾਰਜ ਸ਼ਾਹ ਕੋਟ , ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਇੰਚਾਰਜ ਅਤੇ ਇਮਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਸ. ਰਮਨੀਕ ਸਿੰਘ ਰੰਧਾਵਾ ਜੀ, ਸ੍ਰੀ ਚੰਦਨ ਗਰੇਵਾਲ , ਸੀਨੀਅਰ ਆਪ ਨੇਤਾ ਸ਼੍ਰੀ ਮੰਗਲ ਸਿੰਘ ਬਾਸੀ , ਆਮ ਆਦਮੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਪਰਦੀਪ ਦੁਗਲ , ਪਾਰਟੀ ਦੇ ਜ਼ਿਲ੍ਹਾ ਸਕੱਤਰ ਸ ਮਦਨ ਸਿੰਘ , ਸ੍ਰੀ ਜੱਸ ਦਿਆਲ ,ਸ਼੍ਰੀ ਲਖਵੀਰ ਸਿੰਘ ਹਜਾਰਾ , ਸ਼੍ਰੀ ਸਰਬਜੀਤ ਸਿੰਘ ਹੈਪੀ ਸਾਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ,ਸ . ਬਲਵਿੰਦਰ ਸਿੰਘ ਸਰਪੰਚ ਬਹਿਰਾਮ ਸਰਿਸ਼ਤਾ , ਸ. ਮਨਜੀਤ ਸਿੰਘ ਪਾਬਲਾ ਪ੍ਰਧਾਨ ਬਹਿਰਾਮ ਸ਼ਰਿਸ਼ਤਾ ਸੁਸਾਇਟੀ ,ਸ. ਅਮਰਜੀਤ ਸਿੰਘ ਸਰਪੰਚ ਲੜੇਆ, ਸ . ਦੀਦਾਰ ਸਿੰਘ ਸਾਬਕਾ ਸਰਪੰਚ ਲੜੇਆ , ਸ. ਪਰਦੀਪ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਭੋਗਪੁਰ ਹੋਰ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੋਂ ਇਲਾਵਾ ਉਘੇ ਸਮਾਜ ਸੇਵਕ ਸ਼੍ਰੀ ਸੁਰਿੰਦਰ ਸੈਣੀ ਅਤੇ ਮਾਸਟਰ ਅਨੀਸ਼ੀ ਕਾਂਤ , ਐਡਵੋਕੇਟ ਰਾਜਿੰਦਰ ਸਿੰਘ ਮੰਡ, ਬਲਾਕ ਸੰਮਤੀਆਂ ਦੇ ਚੇਅਰਮੈਨ,ਕਈ ਬਲਾਕ ਸੰਮਤੀ ਮੈਂਬਰ , ਸਾਰੇ ਜ਼ਿਲ੍ਹਾ ਜਲੰਧਰ ਤੋਂ ਬਹੁਤ ਸਾਰੇ ਹੋਰ ਸਰਪੰਚ ਅਤੇ ਪੰਚ ਹਾਜ਼ਰ ਸਨ।