ਜਿਲ੍ਹਾ ਜਲੰਧਰ ਸਕੂਲ਼ ਖੇਡਾਂ ਦੇ ਮੁਕਾਬਲੇ ਕਰਵਾਏ ਗਏ : ਆਜ ਤੱਕ ਆਮਨੇ ਸਾਹਮਣੇ ( ਮਨਦੀਪ ਕੌਰ)
ਜਿਲ੍ਹਾ ਜਲੰਧਰ ਸਕੂਲ ਖੇਡਾਂ ਜੋ ਕਿ ਸਿਟੀ ਪਬਲਿਕ ਸਕੂਲ ਮਕਸੂਦਾਂ ਵਿਖੇ ਕਰਵਾਈਆਂ ਗਈਆਂ । ਉਹਨਾਂ ਵਿੱਚ ਦੁਆਬਾ ਖਾਲਸਾ ਸੈਂਟਰ ਦੇ ਖਿਡਾਰੀਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ।ਅੰਡਰ 19 ਲੜਕਿਆਂ ਨੇ ਜਿਲਾ ਪੱਧਰ ਤੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਅੰਡਰ 17 ਦੇ ਲੜਕਿਆਂ ਨੇ ਦੂਜਾ ਸਥਾਨ ਤੇ ਅੰਡਰ 14 ਦੇ ਲੜਕਿਆਂ ਨੇ ਵੀ ਦੂਜਾ ਸਥਾਨ ਹਾਸਲ ਕੀਤਾ ।ਕੋਚ ਭਵਖੰਡਨ ਸਿੰਘ ਵਲੋਂ ਪਿਆਰੇ ਖਿਡਾਰੀਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਹੁਣ ਇਹਨਾਂ ਵਿੱਚੋਂ ਬਹੁਤ ਸਾਰੇ ਖਿਡਾਰੀ ਸਟੇਟ ਪੱਧਰ ਉੱਪਰ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ ਤੇ ਮੈਂ ਆਸ ਕਰਦਾ ਹਾਂ ਕਿ ਉਹ ਉੱਥੇ ਵੀ ਵਧੀਆ ਖੇਡ ਖੇਡਣਗੇ ।ਧੰਨਵਾਦ